ਦੇਸ਼ ਵਿਚ ਵਾਪਸ ਜਾਣ ਤੋਂ ਪਹਿਲਾਂ ਸਹਾਇਤਾ

ਆਸਟ੍ਰੀਆ ਦਾ ਤੁਹਾਡੀ ਦੇਸ਼ ਵਾਪਸੀ ਲਈ ਸਲਾਹ ਦੇਣ ਵਾਲਾ ਕੇਂਦਰ ਤੁਹਾਡੀ ਸਹਾਇਤਾ ਕਰਨਾ ਚਾਹੁੰਦੀ ਹੈ।

ਦੇਸ਼ ਵਾਪਸੀ ਲਈ ਸਲਾਹ ਦੇਣ ਵਾਲਾ ਕੇਂਦਰ ਤੁਹਾਡੀ ਸਹਾਇਤਾ ਕਿਵੇਂ ਕਰਦਾ ਹੈ ?

  • ਦੇਸ਼ ਵਾਪਸੀ ਲਈ ਸਲਾਹ ਦੇਣ ਵਾਲਾ ਕੇਂਦਰ ਤੁਹਾਨੂੰ ਤੁਹਾਡੇ ਦੇਸ਼ ਵਿੱਚ ਤੁਹਾਡੀਆਂ ਸੰਭਵ ਤਾਵਾਂ ਬਾਰੇ ਸੂਚਿਤ ਕਰਦਾ ਹੈ।
  • ਇਹ ਤੁਹਾਨੂੰ ਸੂਚਿਤ ਕਰਦਾ ਹੈ ਕਿ ਕੀ ਤੁਸੀਂ ਦੇਸ਼ ਵਾਪਸੀ ਦੀ ਯਾਤਰਾ ਲਈ ਅਤੇ ਆਪਣੇ ਦੇਸ਼ ਵਿੱਚ ਮੁੱਢਲੇ ਸਮੇਂ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
  • ਉਹ ਤੁਹਾਡੇ ਦਸਤਾਵੇਜ਼਼ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।
  • ਉਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੀ ਯਾਤਰਾ ਲਈ ਖਰਚੇ ਦਾ ਭੁਗਤਾਓ ਕੀਤਾ ਜਾਵੇ।
  • ਉਹ ਤੁਹਾਡੀ ਯਾਤਰਾ ਦਾ ਪ੍ਰਬੰਧ ਕਰਦੀ ਹੈ ਅਤੇ ਤੁਹਾਡੀਆਂ ਉਡਾਨਾਂ ਵੀ ਬੁੱਕ ਕਰਦੀ ਹੈ।
  • ਜਦੋਂ ਤੁਸੀਂ ਦੇਸ਼ ਛੱਡਦੇ ਹੋ ਤਾਂ ਉਹ ਬੁਨਿਆਦੀ ਤੌਰ ਤੇ ਵਿਏਨਾ ਸ਼ਵੇਚੈਟ ਹਵਾਈ ਅੱਡੇ ਤੇ ਤੁਹਾਡੀ ਸਹਾਇਤਾ ਕਰਦਾ ਹੈ।
  • ਜੇਕਰ ਤੁਹਾਨੂੰ ਕਿਸੇ ਹੋਰ ਦੇਸ਼ ਵਿੱਚ ਜਹਾਜ਼ ਬਦਲਣ ਦੀ ਲੋੜ ਪੈਂਦੀ ਹੈ ਤਾਂ ਇਹ ਉਥੇ ਵੀ ਤੁਹਾਡੀ ਮਦਦ ਕਰੇਗਾ।
  • ਤੁਹਾਨੂੰ ਆਪਣੇ ਦੇਸ਼ ਵਿੱਚ ਕੰਮ-ਕਾਜ ਦੇ ਸਟਾਰਟ-ਅੱਪ ਸਹਾਇਤਾ ਵਜੋਂ ਪੈਸੇ ਮਿਲਣਗੇ।
  • ਦੇਸ਼ ਵਾਪਸੀ ਦੀ ਸਲਾਹ ਸਪੱਸ਼ਟ ਕਰਦੀ ਹੈ ਕਿ ਤੁਸੀਂ ਯਾਤਰਾ ਤੋਂ ਪਹਿਲਾਂ, ਯਾਤਰਾ ਦੇ ਦੌਰਾਨ ਅਤੇ ਯਾਤਰਾ ਤੋਂ ਬਾਅਦ ਵਿੱਚ ਡਾਕਟਰੀ ਸਹਾਇਤਾ ਪ੍ਰਾਪਤ ਕਰ ਸਕੋ।

ਵਾਪਸੀ ਤੋਂ ਬਾਅਦ ਦਿਆਂ ਸੇਵਾਵਾਂ

ਪੁਨਰ-ਏਕੀਕਰਨ ਪ੍ਰੋਗਰਾਮ „EU Reintegration Programme“ (EURP) ਇੱਕ ਸਥਾਨਕ ਭਾਈਵਾਲ ਸੰਸਥਾ ਦੇ ਸਹਿਯੋਗ ਨਾਲ ਤੁਹਾਡੇ ਆਪਣੇ ਦੇਸ਼ ਵਾਪਸ ਆਉਣ ਤੋਂ ਬਾਅਦ ਤੁਹਾਡੇ ਪੁਨਰ-ਏਕੀਕਰਨ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ।

ਤੁਰੰਤ ਮਦਦ

€ 615 ਦੀ ਕੀਮਤ ਦਾ ਪੋਸਟ-ਆਰਿਵਲ ਪਕੇਜ ਤੁਹਾਡੇ ਆਪਣੇ ਦੇਸ਼ ਵਿੱਚ ਵਾਪਿਸ ਪਹੁੰਚਣ ਤੋਂ ਬਾਅਦ ਤੁਰੰਤ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਇਸ ਵਿੱਚ ਹੇਠ ਲਿਖੀਆਂ ਤੁਰੰਤ ਸੇਵਾਵਾਂ ਸ਼ਾਮਿਲ ਹਨ:

  • ਏਅਰ ਪੋਰਟ ਪਿਕ-ਅੱਪ
  • ਅੱਗੇ ਦੀ ਯਾਤਰਾ ਵਿੱਚ ਸਹਾਇਤਾ (ਪਰਬੰਧ ਅਤੇ ਖਰਚੇ ਪਰਦਾਨ ਕਰਨਾ)
  • ਪਹੁੰਚਣ ਤੋਂ ਬਾਅਦ 3 ਦਿਨਾਂ ਤੱਕ ਅਸਥਾਈ ਰਿਹਾਇਸ਼਼
  • ਤੁਰੰਤ ਡਾਕਟਰੀ ਸਹਾਇਤਾ

ਜੇਕਰ ਤੁਹਾਨੂੰ ਕੋਈ ਵੀ ਜਾਂ ਘੱਟ ਤਤਕਾਲੀ ਸੇਵਾਵਾਂ ਦੀ ਲੋੜ ਨਹੀਂ ਹੈ, ਤਾਂ ਤੁਸੀਂ ਸਥਾਨਕ ਸਹਿ ਭਾਗੀ ਤੋਂ ਨਕਦ ਵਿੱਚ € 615 ਦੀ ਅਨੂਪਾਤਕ ਰਕਮ ਪ੍ਰਾਪਤ ਕਰੋਗੇ।

ਲੰਬੇ ਸਮੇਂ ਲਈ ਪੁਨਰ-ਏਕੀਕਰਨ ਲਈ ਸਹਾਇਤਾ

ਇਸ ਤੋਂ ਇਲਾਵਾ ਤੁਹਾਨੂੰ € 2000 ਦਾ ਇੱਕ ਪੋਸਟ-ਰਿਟਰਨ ਪਕੇਜ ਵੀ ਮਿਲੇਗਾ। ਜਿਸ ਵਿਚੋਂ ਤੁਹਾਨੂੰ € 200 ਨਕਦ ਦੇ ਦਿੱਤੇ ਜਾਣਗੇ ਅਤੇ ਤੁਹਾਡੀ ਦੇਸ਼ ਵਾਪਸੀ ਤੋਂ ਬਾਅਦ ਪਹਿਲੇ 6 ਮਹੀਨਿਆਂ ਵਿੱਚ ਸਥਾਨਕ ਭਾਈਵਾਲ ਸੰਸਥਾ ਦੀ ਮਦਦ ਨਾਲ ਤਿਆਰ ਕੀਤੀ ਗਈ ਪੁਨਰ-ਏਕੀਕਰਨ ਯੋਜਨਾ ਦੇ ਆਧਾਰ ਤੇ ਤੁਹਾਨੂੰ € 1800 ਦੀ ਰਕਮ ਦਿਆਂ ਚੀਜ਼ਾਂ ਖਰੀਦਣ ਦੀ ਸਹਾਇਤਾ ਪ੍ਰਾਪਤ ਹੋਵੇਗੀ।

ਦੇਸ਼ ਵਾਪਸੀ ਤੋਂ ਬਾਅਦ ਦੇ ਪੋਸਟ-ਰਿਟਰਨ ਪਕੇਜ ਵਿੱਚ ਦਿੱਤੇ ਗਏ ਗੈਰ-ਨਕਦ ਸੇਵਾਵਾਂ ਵਿੱਚ ਹੇਠ ਲਿਖਿਆ ਸ਼ਾਮਿਲ ਹੈ:

  • ਇੱਕ ਛੋਟਾ ਕਾਰੋਬਾਰ ਸ਼ੁਰੂ ਕਰਨ ਵਿੱਚ ਸਹਾਇਤਾ
  • ਵਿਦਿਅਕ ਉਪਾਉ ਅਤੇ ਸਿਖਲਾਈ
  • ਲੇਬਰ ਮਾਰਕੀਟ ਵਿੱਚ ਦਾਖਲ ਹੋਣ ਵਿੱਚ ਸਹਾਇਤਾ
  • ਤੁਹਾਡੇ ਨਾਲ ਦੇਸ਼ ਵਾਪਿਸ ਜਾਣ ਵਾਲੇ ਬੱਚਿਆਂ ਦੇ ਸਕੂਲ ਵਿੱਚ ਦਾਖ਼ਲਾ ਲੈਣ ਵਿੱਚ ਸਹਾਇਤਾ
  • ਕਾਨੂੰਨੀ ਅਤੇ ਪ੍ਰਬੰਧਕੀ ਸਲਾਹ ਸੇਵਾਵਾਂ
  • ਪਰਿਵਾਰਕ ਪੁਨਰ-ਮਿਲਾਨ
  • ਡਾਕਟਰੀ ਸਹਾਇਤਾ
  • ਮਨੋ-ਸਮਾਜਿਕ ਸਹਾਇਤਾ
  • ਰਿਹਾਇਸ਼਼ ਅਤੇ ਘਰੇਲੂ ਕੰਮਾਂ (ਘਰ ਵਸਾਊ ਸੁਵਿਧਾ) ਨਾਲ ਸਬੰਧਿਤ ਸਹਾਇਤਾ

ਪਹਿਲੇ ਕਦਮ ਦੇ ਤੌਰ ਤੇ, ਕਿਰਪਾ ਕਰਕੇ ਆਪਣੇ ਖੇਤਰ ਵਿੱਚ ਦੇਖ ਭਾਲ ਅਤੇ ਸਹਾਇਤਾ ਸੇਵਾਵਾਂ ਲਈ ਫੇਡੇਰਲ ਏਜੰਸੀ ਦੇ ਦੇਸ਼ ਵਾਪਸੀ ਲਈ ਸਲਾਹ ਦੇਣ ਵਾਲੇ ਕੇਂਦਰ ਨਾਲ ਸੰਪਰਕ ਕਰੋ।


EU Reintegration Programme

Together with local partners, EURP supports returnees in their reintegration process in their countries of origin. For more information please visit the Frontex brochure, website, or contact a return counsellor.

Frontex Logo

We would like to inform you, that after activating, data will be transferred to the provider. Further information you will find in our data protection policy.

ਸਹਾਇਕ ਸਵੈ-ਇੱਛਾ ਵਾਪਸੀ 'ਤੇ ਆਮ ਜਾਣਕਾਰੀ

We would like to inform you, that after activating, data will be transferred to the provider. Further information you will find in our data protection policy.

ਆਸਟ੍ਰੀਆ ਤੋਂ ਵਾਪਸੀ ਵਾਸਤੇ ਰੀਇੰਟੀਗ੍ਰੇਸ਼ਨ ਸਹਾਇਤਾ


Get Return Assistance

Contact us, we help!